|
 |
'ਰੰਗ ਪੰਜਾਬੀ' ਉਹ ਪਰਿਵਾਰਿਕ
ਪੰਜਾਬੀ ਪਰਚਾ ਹੈ, ਜੋ ਕਿ ਪੰਜਾਬ, ਪੰਜਾਬੀ, ਪੰਜਾਬੀਅਤ ਨਾਲ ਜੁੜੇ ਹੋਏ ਹਰ ਤਰ੍ਹਾਂ ਦੇ
ਸਰੋਕਾਰਾਂ ਨੂੰ ਤੁਹਾਡੇ ਤੱਕ ਇਕ ਖੂਬਸੂਰਤ ਗੁਲਦਸਤੇ ਦੇ ਰੂਪ ਵਿਚ ਹਰ ਮਹੀਨੇ ਲਿਆਉਂਦਾ
ਹੈ। ਇਸ ਗਲੋਬਲ ਪਰਿਵਾਰਿਕ ਮੈਗਜ਼ੀਨ ਰਾਹੀਂ ਸਾਡੀ ਸਾਰੀ ਟੀਮ ਪਰਿਵਾਰ ਦੇ ਹਰ ਮੈਂਬਰ ਲਈ
ਹਰ ਤਰ੍ਹਾਂ ਦੀ ਜਾਣਕਾਰੀ ਅਤੇ ਮਨੋਰੰਜਨ ਪਰੋਸਦੇ ਹਾਂ। ਅਸੀਂ ਬਿਨਾਂ ਸ਼ੱਕ ਕਹਿ ਸਕਦੇ ਹਾਂ
ਕਿ 'ਰੰਗ ਪੰਜਾਬੀ' ਹਰ ਪੰਜਾਬੀ ਘਰ ਦੀ ਸ਼ਾਨ ਹੈ ਅਤੇ ਦੁਨੀਆਂ ਭਰ ਵਿਚ ਛਪਦੇ ਪੰਜਾਬੀ
ਪਰਚਿਆਂ ਵਿਚ ਪਹਿਲੀ ਕਤਾਰ ਵਿਚ ਆਉਂਦਾ ਹੈ। ਬੜੇ ਥੋੜ੍ਹੇ ਸਮੇਂ ਵਿਚ ਇਸ ਪਰਚੇ ਨੂੰ
ਮਕਬੂਲ ਬਣਾਉਣ ਲਈ ਅਸੀਂ ਆਪਣੇ ਸਾਰੇ ਸਪੌਂਸਰਾਂ ਅਤੇ ਪਾਠਕਾਂ ਦਾ ਜਿਥੇ ਧੰਨਵਾਦ ਕਰਦੇ
ਹਾਂ। ਜਿਓਂਦੇ-ਵਸਦੇ ਰਹੋ।
|
 |